ਉਡੀਕ | The wait

ਨੈਣਾਂ ਦੇ ਮਾਨਸਰ ਚ ਇੱਕ ਲੀਕ ਚਾਨਣੀ ਦੀ
ਮਨ ਦੇ ਹਨੇਰਿਆਂ ਨੂੰ ਉਡੀਕ ਚਾਨਣੀ ਦੀ
 
ਮੈਂ ਪੁੱਜਿਆ ਸਿ ਲੈਕੇ ਕੁਝ ਜੁਗਨੂਆਂ ਦੀ ਰੋਣਕ
ਦਿਲ ਤੇਰੇ ਨੂ ਸ਼ਾਇਦ ਸੀ ਉਡੀਕ ਚਾਨਣੀ ਦੀ
 
ਯਾਦਾਂ ਦੀ ਵਿਰਲੀ ਟਿਮਕਣ ਬਿਰਹੋਂ ਦੀ ਕਾਲੀ ਰਾਤੇ
ਸਾਡੀ ਮੱਸਿਆ ਹਿਜਰ ਦੀ ਨੂ ਉਡੀਕ ਚਾਨਣੀ ਦੀ
 
ਰੇਹਨੁਮਾਵਾਂ ਦਿੱਤੇ ਇਲਮਾਂ ਦੇ ਬਲਦੇ ਸੂਰਜ
ਢਿੱਡਾਂ ਦੀ ਭਖਦੀ ਅੱਗ ਨੂ ਸਿ ਉਡੀਕ ਚਾਨਣੀ ਦੀ
 
ਇੱਕ ਉਮਰ ਮੇਰੇ ਲੇਖੇ ਕੀਤੀ ‘ਤੂੰ’ ਰੋਸ਼ਨੀ ਲਈ
ਤੇ ਤਮਾਮ ਉਮਰ ਕੀਤੀ ਮੈਂ ਉਡੀਕ ਚਾਨਣੀ ਦੀ
 
ਲੂਆਂ ਨੇ ਫਿਰ ਘੱਲੇ ਨੇ ਤਲਖ ਜੇ ਸੁਨੇਹੇ
ਖੋਰੇ ਕੀ ਹੈ ਮੁੱਕਰਰ ਤਾਰੀਖ ਚਾਨਣੀ ਦੀ
 
ਮੈਂ ਪੀਂਦਾ ਰਿਹਾ ਹੇਨੇਰੇ ਤੂੰ ਤਿਰਹਾਈ ਰੋਸ਼ਨੀ ਦੀ
ਦੋਹਾਂ ਦੀ ਹੋਂਦ ਨੂ ਹੀ ਉਡੀਕ ਚਾਨਣੀ ਦੀ
 
ਮੁੱਦਤ ਹੋਈ ਹੈ ਚੰਨ ਨੂ ਵੇਹੜੇ ਦਿਲ ਦੇ ਵੜਿਆਂ
ਮੁਕਦੀ ਨਹੀੰ ਹੈ ਨੈਣੀ ਉਡੀਕ ਚਾਨਣੀ ਦੀ 


© Copyright @ Taran 2023

Comments