ਦਰਸ ਜਿਦੀ ਸਾਥੋਂ ਗੀਤ ਲਿਖਾਆ
ਪੁੱਛਦੇਨ ਹੁਨਰ ਕਦੋਂ ਇਹ ਆਇਆ
ਬਸ ਦੇਖਾਂ ਮਾਣਾਂ ਅਤੇ ਸਰਾਹਵਾਂ
ਡਕਿਆ ਨਹੀੰ ਜੋ ਮਨ ਨੂ ਭਾਇਆ
ਕੁਝ ਮੈ ਦੇ ਪਿਆਲੇ ਤੇ ਕੁਝ ਹੁਸਨਾਂ ਵਾਲੇ
ਸਾਡੇ ਸ਼ੋਂਕ ਨੂ ਲੋਕਾਂ ਕਰ ਐਬ ਗਿਣਾਇਆ
ਮਨ ਦਾ ਮੋਹ ਬਸ ਤਨ ਤੱਕ ਹੀ ਹੈ
ਏਹ ਇਸ਼ਕ ਨੀ ਸਾਨੂ ਕਰਨਾ ਆਇਆ
ਤੀਰਥ ਜਾ ਜਾ ਉਸ ਪਏ ਵੇਖਣ
ਵੇਖਣ ਨਾ ਜੋ ਉਸ ਰਾਹ ਵਿਖਾਇਆ
ਸੋਚ ਨੂ ਪਾਵਾਂ ਅੱਖਰਾਂ ਦੇ ਚੋਲੇ
ਯਾਰਾਂ ਨਾਂ ਨਾਲ ਸ਼ਾਇਰ ਲਾਇਆ
© Copyright @ Taran 2023
Comments
Post a Comment