ਮੁਸ਼ਕਿਲ ਦਾ ਹੱਲ ਕਰਦੇ ਨਹੀੰ
ਗੱਲਾਂ ਕਰਦੇ ਨੇ, ਕਰਦੇ ਨਹੀੰ
ਦੁੱਖ ਵੰਡਾਵਣ ਆ ਜਾਂਦੇ ਨੇ
ਪੀੜਾਂ ਦਿਲ ਦੀਆਂ ਹਰਦੇ ਨਹੀੰ
ਲਾਰੇ, ਸਾਈਆਂ, ਵਾਅਦੇ, ਦਾਅਵੇ
ਬੱਦਲ ਘਿਰਦੇ ਨੇ, ਵਰ੍ਹਦੇ ਨਹੀਂ
ਇੱਕ ਇੱਕ ਗੱਲ ਵਿੱਚ ਸੌ ਸੌ ਸੂਲਾਂ
ਸਾਡੀ ਇੱਕ ਵੀ ਜਰਦੇ ਨਹੀਂ
ਸੌ ਵੱਲ ਨਕਸ਼ੇ ਖਿੱਚਣ ਦੇ ਨੇ
ਪਿਆਰ ਦੇ ਮਹੱਲ ਉਸਰਦੇ ਨਹੀੰ
ਕੱਚਿਆਂ ਦਾ ਵੀ ਦੋਸ਼ ਨਹੀੰ ਕੋਈ
ਇਸ਼ਕ ਦੇ ਡੋਬੇ, ਤਰਦੇ ਨਹੀੰ
ਗੱਲਾਂ ਕਰਦੇ ਨੇ, ਕਰਦੇ ਨਹੀੰ
ਦੁੱਖ ਵੰਡਾਵਣ ਆ ਜਾਂਦੇ ਨੇ
ਪੀੜਾਂ ਦਿਲ ਦੀਆਂ ਹਰਦੇ ਨਹੀੰ
ਲਾਰੇ, ਸਾਈਆਂ, ਵਾਅਦੇ, ਦਾਅਵੇ
ਬੱਦਲ ਘਿਰਦੇ ਨੇ, ਵਰ੍ਹਦੇ ਨਹੀਂ
ਇੱਕ ਇੱਕ ਗੱਲ ਵਿੱਚ ਸੌ ਸੌ ਸੂਲਾਂ
ਸਾਡੀ ਇੱਕ ਵੀ ਜਰਦੇ ਨਹੀਂ
ਸੌ ਵੱਲ ਨਕਸ਼ੇ ਖਿੱਚਣ ਦੇ ਨੇ
ਪਿਆਰ ਦੇ ਮਹੱਲ ਉਸਰਦੇ ਨਹੀੰ
ਕੱਚਿਆਂ ਦਾ ਵੀ ਦੋਸ਼ ਨਹੀੰ ਕੋਈ
ਇਸ਼ਕ ਦੇ ਡੋਬੇ, ਤਰਦੇ ਨਹੀੰ
© Copyright @ Taran 2023
Comments
Post a Comment