ਮੇਲ | The meet


ਇੱਕ ਲੱਪ ਸੱਧਰਾਂ ਦੀ ਉਮਰਾਂ ਦੇ ਨੈਣੀ
ਖੋਰੇ ਰਹੀ ਕਿਹੜੇ ਪਿਆਰ ਨੂ ਉਡੀਕ
ਦੱਸ ਸਿਰਨਾਵਾਂ ਓਹਦਾ, ਕਿਹੜੇ ਪਿੰਡੋਂ ਆਉਣਾ ਓਹਨੇ
ਕਿਹੜੀ ਉਹਦੇ ਆਉਣ ਦੀ ਤਰੀਕ

ਕਿਹੜੇ ਵੇਹੜੇ ਖੇਲ ਪਲੀ, ਪਾਲੀ ਕਿਹੜੇ ਮਾਪਿਆਂ ਨੇ
ਵੀਰਾਂ ਜਿਹਦੇ ਹੋਣਾ ਹੈ ਸ਼ਰੀਕ
ਕਿਹੜੇ ਕੁੱਲ ਨਾਲ ਜੁੜੀ, ਨਾਲ ਜਿਹਦੇ ਜੁੜਨੀ ਹੈ
ਤੰਦ ਕੱਚੀ ਸਾਹਾਂ ਤੋਂ ਬਰੀਕ

ਲੜ ਲਗ ਲਈਏ ਜਦੋਂ ਲਾਵਾਂ ਰੱਬ ਸਚਿਆ ਵੇ
ਕਰੀਂ ਰੂਹਾਂ ਵਾਲਾ ਮੇਲ ਤਸਦੀਕ
ਉਮਰਾਂ ਦੇ ਸਾਕ ਦੀ ਉਮਰ ਹੋਵੇ ਐਨੀ ਰੱਬਾ
ਧਰਤੀਓਂ ਜਾਵੇ ਚੰਨ ਤੀਕ

ਇੱਕ ਲੱਪ ਸੱਧਰਾਂ ਦੀ ਉਮਰਾਂ ਦੇ ਨੈਣੀ
ਖੋਰੇ ਰਹੀ ਕਿਹੜੇ ਪਿਆਰ ਨੂ ਉਡੀਕ
ਦੱਸ ਸਿਰਨਾਵਾਂ ਓਹਦਾ, ਕਿਹੜੇ ਪਿੰਡੋਂ ਆਉਣਾ ਓਹਨੇ
ਕਿਹੜੀ ਉਹਦੇ ਆਉਣ ਦੀ ਤਰੀਕ



© Copyright @ Taran 2023

Comments