ਜਿੰਦ ਮੁਕਣੀ ਤੇ ਮੁੱਕ ਜਾਣੇ ਸਾਹ
ਨਾਹੀਂ ਮੁਕਿਆ ਤੇ ਨਹੀਓਂ ਮੁਕਣਾ
ਚੰਨਾ ਵੇ ਤੈਨੂ ਤੱਕਣੇ ਦਾ ਚਾਅ, ਢੋਲਾ ਵੇ ਤੈਨੂ ਤੱਕਣੇ ਦਾ ਚਾਅ
ਦਿਨ ਚੜ੍ਹਦਾ ਤੇ ਦੀਦ ਤੇਰੀ ਲੋਚਦਾ,
ਦੀਵਾ ਸ਼ਾਮਾਂ ਨੂ ਬਾਲੇ ਤੇਰੀ ਸੋਚ ਦਾ
ਰਾਤ ਤਾਰਿਆਂ ਚ ਦਿੰਦਾ ਹੈ ਲੰਘਾ

ਜੱਦ ਅੱਖੀਆਂ ਤੋਂ ਹੋ ਜਾਨੇ ਓਹਲੇ ਵੇ,
ਜਿੰਦ ਸੋਚਾਂ ਦੇ ਚਣਾ ਵਿੱਚ ਡੋਲੇ ਵੇ
ਇੱਕ ਪਲ ਦਾ ਵੀ ਖਾਂਦਾ ਨਾ ਵਿਸਾਹ

ਤਾਂਗਾ ਤੇਰੀਆਂ ਨੇ ਐਸੀ ਮੱਤ ਮਾਰੀ ਵੇ,
ਸਾਰ ਜੱਗ ਦੀ ਭੁਲਾਈ ਅਸਾਂ ਸਾਰੀ ਵੇ
ਪੈੜਾਂ ਤੇਰੀਆਂ ਤੇ ਸਾਡੀ ਏਹ ਨਿਗਾਹ

© Copyright @ Taran 2023

Comments
Post a Comment