ਮੈਂ ਬਸੰਤ ਹਾਂ
ਇੱਕ ਮੌਸਮ, ਜੋ ਪੋਹ ਦੇ ਠੁਰਦੇ ਜੁੱਸਿਆਂ ਨੂੰ ਧੁੱਪਾਂ ਦੀ ਨਿੱਘੀ ਸੌਗਾਤ ਵੰਡਦਾ
ਇੱਕ ਤਿਓਹਾਰ, ਜੋ ਉਜਲੇ ਅਂਬਰੀਂ ਉੱਡਦੀਆਂ ਪਤੰਗਾਂ ਦਾ ਸ਼ਾਹਕਾਰ ਰੰਗਦਾ
ਇੱਕ ਰੁੱਤ, ਜੋ ਧਰਤੀ ਦੀ ਹਿੱਕੇ ਸਰੋਂ ਦੀਆਂ ਕਿਆਰੀਆਂ ਵਿੰਨ੍ਹਦੀ
ਇੱਕ ਦੇਹਾੜਾ, ਜਦ ਅਂਬੜੀ ਰਸੋਈ ਚ ਬਸੰਤੀ ਮੇਵੇ ਰਿੰਨ੍ਹਦੀ
ਇੱਕ ਵਕਤ, ਜੋ ਅਨਘੋਲੀ ਉਮਰ ਦੇ ਅਨੇਕਾਂ ਕਿੱਸਿਆਂ ਦਾ ਸਾਖੀ ਹੋਆ
ਸਬਜ਼ ਉਮਰ ਦੇ ਸੁਰਖ ਬੁੱਲਾਂ ਜਦ ਬਹਾਰ ਦੀ ਕੋਸੀ ਅੋਸ ਨੂੰ ਛੋਹੇਆ
ਜਦ ਬਸੰਤੀ ਖਿੜੇ ਫੁੱਲਾਂ ਨੇ ਕਿਸੇ ਨਾਰ ਅਵੱਲੀ ਦਾ ਮਨ ਮੌਲੇਆ
ਗਬਰੂ ਕਿਸੇ ਦੇ ਜ਼ਿਹਨੀਂ ਜਦੋਂ ਇਸ਼ਕ ਮਿਜਾਜ਼ੀ ਦਾ ਇੱਕਤਾਰਾ ਬੋਲੇਆ
ਹੁਣ ਕੋਈ ਹੋਰ ਵੀ ਹੈ
ਕੋਈ ਹੋਰ, ਜੋ ਪਿਆਰ ਦੇ ਸੁਰਖ ਸੁਨੇਹੇ ਰੰਗਦਾ ਹੈ
ਨਰੋਈ ਨਸਲ ਨੂੰ ਇਸ਼ਕ ਦੀਆਂ ਮਿਹੰਗੀਆਂ ਸੌਗਾਤਾਂ ਵੰਡਦਾ ਹੈ
ਬੋਹਤ ਕੁਝ ਮੇਰੇ ਵਰਗਾ, ਪਰ ਸ਼ਾਇਦ ਮੇਰੇ ਤੋਂ ਚੰਗਾ, ਕਿਤੇ ਚੰਗਾ
ਜਿਵੇਂ ਮੋਈ ਅਨਪੜਤਾ ਨੂੰ ਕਿਸੇ ਨੇ ਕਿਤਾਬੀ ਰੰਗ ਦੇ ਦਿੱਤਾ ਹੋਵੇ
ਜਿਵੇਂ ਕੁਚੱਜੀ ਸੰਗ ਨੂੰ ਬੇਬਾਕ ਬੋਲਣੇ ਦਾ ਢੰਗ ਦੇ ਦਿੱਤਾ ਹੋਵੇ
ਹੈ ਕੋਈ ਚੰਦਰਾ ਜੇਹਾ ਨਾਂ, ਮੇਰੀ ਜ਼ੁਬਾਨ ਤੋਂ ਬਾਹਰ ਦਾ
ਲਾਲ ਲਿਬਾਸ ਵੀ ਵਿਲੈਤੀ, ਪਰ ਹੈ ਕੋਈ ਮੇਰਾ ਹੀ ਸਾਥੀ
ਜੋ ਚੰਗਾ ਜਾਣੂ ਹੈ ਨਵੀਂ ਨਸਲ ਦੇ ਵਓਹਾਰ ਦਾ
ਤੇ ਪਾਰਖੂ ਹੈ ਬਜ਼ਾਰ ਦੇ ਵਪਾਰ ਦਾ
ਹੁਣ ਓਹ ਹੀ ਹੈ, ਮੈਂ ਨਹੀੰ ਰਹੀ
ਮੈਂ ਬਸੰਤ ਸਾਂ

© Copyright @ Taran 2023
Comments
Post a Comment