ਤੂੰ ਮਿਲੇਂ ਆਕੇ ਕਦੇ ਬਸ ਆਸ ਇਹ ਦਿਲ ਦੀ ਰਹੀ
ਹਰ
ਸ਼ਾਮ ਦੇ ਵੇਹੜੇ ਤੇਰੀ ਯਾਦ ਤਾਂ ਮਿਲਦੀ ਰਹੀ
ਹੁਸਨ
ਤੇਰਾ ਮੌਸਮਾਂ ਦੇ ਵਾਂਗ ਆ ਮਿਲਦਾ ਰਿਹਾ
ਆਉਂਦੀਆਂ
ਰੁੱਤਾਂ ਤੋਂ ਤੇਰੀ ਸਾਰ ਸੀ ਮਿਲਦੀ ਰਹੀ
ਰੰਗ
ਗੋਰਾ ਮਹਫੂਜ਼ ਸਿ ਦੁਨੀਆ ਦੀ ਭੈੜੀ ਅੱਖ ਤੋਂ
ਜੋ
ਤੇਰੇ ਰੁਖਸਾਰ ਤੇ ਸਿ ਸਿਫਤ ਉਸ ਤਿਲ ਦੀ ਰਹੀ
ਤੂੰ
ਗੇਓਂ ਤੇ ਅਕਸ ਤੇਰਾ ਵਿੱਚ ਹਵਾਵਾਂ ਘੁਲ ਗਿਆ
ਚੰਨ ਨਾਲ, ਫੁੱਲ ਨਾਲ ਕਦੇ ਸੂਰਤ ਤੇਰੀ ਮਿਲਦੀ ਰਹੀ
ਤੂੰ ਪੁੱਛਿਆ, ਮੈਂ ਦੱਸਿਆ, ਮੈਂ
ਦੱਸਿਆ ਤੂੰ ਹੱਸਿਆ
ਹਾਸਿਆਂ ਚ ਟਲ ਗਈ ਗੱਲ ਖਾਸ ਜੋ ਦਿਲ ਦੀ ਰਹੀ
ਬੁੱਤ ਬਣਿਆ ਰਿਹ ਗਿਆ ਸੀ ਅਲਵਿਦਾ ਦੀ ਉਸ ਘੜੀ
ਬਸ ਲ਼ਟ ਕਾਲੀ ਜ਼ੁਲਫ਼ ਦੀ ਮੱਥੇ ਤੇਰੇ ਹਿੱਲਦੀ ਰਹੀ
ਤੂੰ
ਜੁਦਾ ਹੋਏਓਂ ਪਰ ਤੇਰਾ ਇਸ਼ਕ ਵਿੱਛੜਿਆ ਨਹੀੰ
ਯਾਦਾਂ
ਦੀ ਬੁੱਕਲ ਚੋਂ ਤੇਰੀ ਨਿੱਘ ਸੀ ਮਿਲਦੀ ਰਹੀ
ਗ਼ਜ਼ਲ
ਜਦ ਵੀ ਮੈਂ ਕਹੀ ਓਹ ਗਲ ਤੇਰੀ ਹੀ ਰਹੀ
ਸ਼ੇਰਾਂ
ਚੋਂ ਮੇਰੇ ਜੱਗ ਨੂ ਖੁਸ਼ਬੂ ਤੇਰੀ ਮਿਲਦੀ ਰਹੀ
© Copyright @ Taran 2023
Comments
Post a Comment