ਮੱਥੇ ਨਿਵਾਉਂਦਾ ਆਦਮੀ
ਮੰਨਤਾਂ ਮਨਾਉਂਦਾ ਆਦਮੀ
ਅੱਜ ਨੂ ਹੈ ਸੂਲੀ ਚਾੜ੍ਹਦਾ
ਕਲ ਨੂ ਸਜਾਉਂਦਾ ਦਮੀ
ਸ਼ਬਦਾਂ ਦੇ ਤਾਣੇ ਬੁਣਦਾ
ਅਰਥਾਂ ਤੋਂ ਵਾਂਝਾ ਆਦਮੀ
ਸਾਹਾਂ ਦੀ ਪੂੰਜੀ ਭੰਨਦਾ
ਦਮੜੇ ਬਚਾਉਂਦਾ ਦਮੀ
ਬਾਤਾਂ ਹੈ ਪਾਉਂਦੀ ਜ਼ਿੰਦਗੀ
ਬਾਤਾਂ ਬੁਝਾਉਂਦਾ ਆਦਮੀ
ਅਰਥਾਂ ਤੋਂ ਵਾਂਝਾ ਆਦਮੀ
ਸਾਹਾਂ ਦੀ ਪੂੰਜੀ ਭੰਨਦਾ
ਦਮੜੇ ਬਚਾਉਂਦਾ ਦਮੀ
ਬਾਤਾਂ ਹੈ ਪਾਉਂਦੀ ਜ਼ਿੰਦਗੀ
ਬਾਤਾਂ ਬੁਝਾਉਂਦਾ ਆਦਮੀ
ਸਿਆਸਤ ਦੀ ਬੋਲੀ ਬੋਲਦਾ
ਮਜ਼੍ਹਬਾਂ ਦਾ ਸਾਂਝਾ ਆਦਮੀ
ਮਜ਼੍ਹਬਾਂ ਦਾ ਸਾਂਝਾ ਆਦਮੀ
ਸਾਹਾਂ ਦੇ ਪੈਂਡੇ ਨਾਪਦਾ
ਸਦੀਆਂ ਤੋਂ ਆਉਂਦਾ ਆਦਮੀ
ਹਰ ਮੋੜ ਕੈਦੋਂ ਜ਼ਿੰਦਗੀ
ਹਰ ਮੋੜ ਰਾਂਝਾ ਆਦਮੀ
ਅਂਬਰੀਂ ਉਡਾਰੀ ਮਾਰਦਾ
ਮਿੱਟੀ ਵਾਲ ਜਾਉਂਦਾ ਆਦਮੀ
ਹਰ ਮੋੜ ਰਾਂਝਾ ਆਦਮੀ
ਅਂਬਰੀਂ ਉਡਾਰੀ ਮਾਰਦਾ
ਮਿੱਟੀ ਵਾਲ ਜਾਉਂਦਾ ਆਦਮੀ
© Copyright @ Taran 2023
Comments
Post a Comment