ਬਾਬੇ ਦੀ ਗੁੜਤੀ ਸਫ਼ਰ ਦੀ, ਕਿਸੇ ਧੁਨ ਰਬਾਬੀ ਦਾ ਖਿਆਲ ਹੈ
ਹਾਂ ਖੋਜ ਵਿੱਚ ਕਿਸੇ ਇਲਮ ਦੀ, ਮੈਨੂ ਆਪ ਆਪਣੀ ਭਾਲ ਹੈ
ਪਿੰਜਰੇ ਦੇ ਟੁੱਕਰ ਨਿੱਤ ਦੇ,
ਝੂਠੇ ਦਿਲਾਸੇ ਜਿੱਤ ਦੇ
ਖੰਬਾ ਨੂ ਅੰਬਰ ਖਿੱਚਦੇ,
ਹੁਣ ਭਾਰੂ ਰੂਹ ਦਾ ਸਵਾਲ ਹੈ

ਸਾਗਰ ਚ ਲਹਿਰਾਂ ਜੁੜਦੀਆਂ,
ਪਰਬਤ ਤੇ ਬਦਲੀਆਂ ਉੱੜਦੀਆਂ
ਨਦੀਆਂ ਨੇ ਬਣ ਫਿਰ ਰੁੜਦੀਆਂ,
ਕੇਹੀ ਕੁਦਰਤ ਦੀ ਸੁਰਤਾਲ ਹੈ

ਕਰ ਝੂਠੇ ਮੁਜ਼ਾਹਰੇ ਰੋਸ ਦੇ,
ਪਏ ਫੁੱਲਾਂ ਨੂ ਗਹਿਣੇ ਔਸ ਦੇ
ਭੁਲੇਖੇ ਪੈਣ ਫ਼ਿਰਦੋਸ ਦੇ,
ਖਿੜੀ ਹਰਸੂ ਵੱਖਰੀ ਨੁਹਾਰ ਹੈ

ਮੈਂ ਜੀਓਂਦੇ ਬੁਤਾਂ ਤੋਂ ਨੱਸਿਆ,
ਫਿਰ ਇੱਕ ਰਾਜ਼ ਆਲਮਾਂ ਦੱਸਿਆ
ਬਲਿਹਾਰੀ ਕੁਦਰਤ ਵਸਿਆ,
ਸਭ ਉਸਦਾ ਜਾਹੋ ਜਲਾਲ ਹੈ

ਉਮਰਾਂ ਦੇ ਪੈਂਡੇ ਸਾਹ ਦੇ,
ਮੀਲਾਂ ਦੇ ਪੈਂਡੇ ਰਾਹ ਦੇ
ਅਸੀਂ ਘੱਲੇ ਬੇਪਰਵਾਹ ਦੇ,
ਤੇ ਬੇਪਰਵਾਹੀ ਚਾਲ ਹੈ

© Copyright @ Taran 2023

Comments
Post a Comment