ਇਹ ਸਹਾਰੇ ਲੱਗਦੇ ਸੋਹਣੇ ਨੇ
ਪਰ ਨੀਤਾਂ ਮੜੀਆਂ ਰੱਖਦੇ ਨੇ
ਪਿਹਲਾਂ ਦਰਦ ਅਵੱਲੇ ਦਿੰਦੇ ਨੇ
ਪਿਹਲਾਂ ਦਰਦ ਅਵੱਲੇ ਦਿੰਦੇ ਨੇ
ਫਿਰ ਹੱਥ ਦਿਲਾਂ ਤੇ ਰੱਖਦੇ ਨੇ
ਚੰਨ ਪੁਨਿਆ ਦਾ ਫਿੱਕਾ ਲੱਗਦਾ ਹੈ
ਚੰਨ ਪੁਨਿਆ ਦਾ ਫਿੱਕਾ ਲੱਗਦਾ ਹੈ
ਜਦ ਬੁਲਿਆਂ ਤੇ ਹਾਸੇ ਰੱਖਦੇ ਨੇ
ਕੋਈ ਬਖਸ਼ ਅਂਬਰੀਂ ਲੱਗਦੀ ਹੈ
ਕੋਈ ਬਖਸ਼ ਅਂਬਰੀਂ ਲੱਗਦੀ ਹੈ
ਖੇੜੇ ਚਾਰੇ ਪਾਸੇ ਰੱਖਦੇ ਨੇ
ਸਾਡੀ ਫ਼ਿਤਰਤ ਤੋਂ ਥੋੜੇ ਵੱਖ ਜਿਹੇ
ਸਾਡੀ ਫ਼ਿਤਰਤ ਤੋਂ ਥੋੜੇ ਵੱਖ ਜਿਹੇ
ਥੋੜਾ ਨੱਖਰਾ ਜਿਹਾ ਵੀ ਰੱਖਦੇ ਨੇ
ਸਾਡਾ ਸ਼ੌਂਕ ਹੈ ਹੁਸਨ ਮਾਣਨੇ ਦਾ
ਸਾਡਾ ਸ਼ੌਂਕ ਹੈ ਹੁਸਨ ਮਾਣਨੇ ਦਾ
ਓਹ ਸੋਹਣਾ ਮੁੱਖ ਲੁਕਾ ਕੇ ਰੱਖਦੇ ਨੇ
ਮੰਗ ਵਿੱਚ ਦਿਲਾਂ ਦੇ ਰਿਹੰਦੀ ਹੈ
ਮੰਗ ਵਿੱਚ ਦਿਲਾਂ ਦੇ ਰਿਹੰਦੀ ਹੈ
ਤੇ ਸੰਗ ਨੈਣਾ ਵਿੱਚ ਰੱਖਦੇ ਨੇ
ਸਭ ਜਾਣਦੇ ਸਾਡੇ ਵੱਲ ਦੀਆਂ
ਸਭ ਜਾਣਦੇ ਸਾਡੇ ਵੱਲ ਦੀਆਂ
ਆਪ ਗੁੱਝੀ ਦਿਲਾਂ ਵਿੱਚ ਰੱਖਦੇ ਨੇ
ਅਸੀਂ ਦਿਲ ਲੇਇ ਬੈਠੇ ਹੱਥਾਂ ਵਿੱਚ
ਅਸੀਂ ਦਿਲ ਲੇਇ ਬੈਠੇ ਹੱਥਾਂ ਵਿੱਚ
ਤੇ ਓਹ ਰੂਪ ਸਾਣ ਤੇ ਰੱਖਦੇ ਨੇ
ਜਿਹਨੁ ਜਾਨ ਬਣਾਈ ਬੈਠੇ ਹਾਂ
ਜਿਹਨੁ ਜਾਨ ਬਣਾਈ ਬੈਠੇ ਹਾਂ
ਸ਼ੌਂਕ ਜਾਂ ਲੈਣ ਦਾ ਰੱਖਦੇ ਨੇ ਵਿੱਚ
© Copyright @ Taran 2023
Comments
Post a Comment