ਨਿਰਭਉ | Fearless

ਇਹ ਰੱਬ ਦਾ ਜੋ ਘਰ ਹੈ,
ਉੱਚਾ ਜਿਹੜਾ ਦਰ ਹੈ
ਏਥੇ ਜਿਹੜਾ ਰੱਬ ਹੈ,
ਓਹ ਤੇ ਨਿਰਭਉ ਹੈ
ਓਹਨੂ ਕੋਈ ਡਰ ਨਹੀੰ

ਪਰ ਘਰ ਦਾ ਨਿਜ਼ਾਮ ਸਾਰਾ
ਬੰਦਿਆਂ ਦੇ ਵੱਸ ਹੈ
ਤੇ ਬੰਦਿਆਂ ਨੇ ਕੰਧਾਂ ਸਭ
ਸੋਨੇ ਨਾਲ ਮੜੀਆਂ ਨੇ
ਤੇ ਵਿੱਚੋ ਵਿੱਚ ਮਾਇਆ ਦੀਆਂ
ਗੋਲਕਾਂ ਵੀ ਧਰੀਆਂ ਨੇ

ਗੋਲਕਾਂ ਦੀ ਰੱਖਿਆ ਨੂੰ
ਰੱਖੇ ਦਰਬਾਨ ਨੇ
ਰੱਟੇ ਮਰਯਾਦਾ ਵਾਲੇ
ਜਿਹਨਾਂ ਫ਼ਰਮਾਨ ਨੇ

ਦਰਬਾਨ ਬੜੇ ਸਖ਼ਤ ਨੇ,
ਨਿਰੇ ਨਿਰਭਉ ਨੇ
ਜਾਪਦਾ ਹੈ ਇਹਨਾਂ ਨੂੰ
ਰੱਬ ਦਾ ਵੀ ਡਰ ਨਹੀੰ



© Copyright @ Taran 2023


Comments