ਵਿਸਾਖੀ | Visaakhi


ਬਟਵਾਰੇ ਸਾਡੇ ਖੇਤ ਛੁਡਾਏ
ਪੁਸ਼ਤੈਨੀ ਕਿੱਤੇ ਰਹੇ ਨਾ ਬਾਕੀ

ਛਿੱਜਾਂ ਮੇਲੇ ਸੁਫ਼ਨਾ ਹੋ ਗਏ
ਕਿੱਸੇ ਕਣਕਾਂ ਵਾਲੀ ਰਾਖੀ

ਜੀਵਨ ਦਾ ਸੀ ਗੇੜ ਕਦੇ ਜੋ
ਮਨਾਈ ਵਾਂਗ ਤਿਓਹਾਰਾਂ ਬਾਕੀ 

ਤਿਓਹਾਰ ਵੀ ਫਿੱਕਾ ਪੈਂਦਾ ਜਾਂਦਾ
ਫੇਸਬੁੱਕ ਜੋਗੀ ਰਿਹ ਗਈ ਵਿਸਾਖੀ

ਫੇਸਬੁੱਕ ਜੋਗੀ ਰਿਹ ਗਈ ਵਿਸਾਖੀ


© Copyright @ Taran 2023

Comments